ਕੁੱਝ ਨਹੀਂ ਪੀੜ ਤੋਂ ਸਿਵਾ ਮੈਨੂੰ
ਦਿਲ ਵੀ ਮੇਰਾ ਤਾਂ ਹੈ ਸਜ਼ਾ ਮੈਨੂੰ
ਹੁਣ ਕੋਈ ਜ਼ਿੰਦਗੀ ਨੂੰ ਬਾਕੀ ਨਹੀਂ
ਕਦ ਦੀ ਫ਼ਾਰਿਗ ਹੋਈ ਬਿਤਾ ਮੈਨੂੰ
ਕਿਹੜੀ ਸਰਦਲ ਤੇ ਸਿਰ ਝੁਕਾਇਆ ਨਹੀਂ
ਕੋਈ ਲੱਗੀ ਨਾ ਪਰ ਦੁਆ ਮੈਨੂੰ
ਇਕ ਅਥਾਹ ਪੀੜ ਹੈ,ਰੁਸਵਾਈ ਹੈ
ਝੰਗ-ਸਿਆਲਾਂ ਨਾ ਹੀ ਝਨਾ ਮੈਨੂੰ
ਮੈਨੂੰ ਹਰ ਓਹੀ ਕਿਉਂ ਨਹੀਂ ਭੁੱਲਦਾ
ਟੁਰ ਗਿਆ ਇੰਝ ਹੀ ਜੋ ਭੁਲਾ ਮੈਨੂੰ
ਰੰਗ ਚੜਾਇਆ ਬਹਾਰ ਤਕ ਨੇ ਨਹੀਂ
ਲੰਘ ਗਈ ਸਰਸਰੀ ਵਰਾ ਮੈਨੂੰ
ਔਧ ਮੇਰੀ, ਮੇਰੀ ਜਵਾਨੀ ਸਣੇ
ਚਲ ਬਣੀ ਹੁਸਨ ਦੇ ਚੜ੍ਹਾ ਮੈਨੂੰ
ਹਾਂ ਤੂੰ ਸੁਹਣਾ ਹੈਂ, ਹੁਸਨ ਕਾਮਿਲ ਹੈਂ
ਹੈ ਕੋਈ ਆਸਰਾ ਜ਼ਰਾ ਮੈਨੂੰ?
کُجّھ نہیں پِیڑ توں سِوا مینوں
دِل وی میرا تاں ہے سزا مینوں
ہُن کوئی زندگی نوں باقی نہیں
کد دی فارِگ ہوئی بِتا مینوں
کہڑی سردل تے سِر جھُکایا نہیں
کوئی لگّی نہ پر دُعا مینوں
اِک اتھاہ پِیڑ ہے،رُسوائی ہے
جھنگ-سیالاں نہ ہی جھنا مینوں
مینوں ہر اوہی کیوں نہیں بُھلّدا
ٹُر گیا اِنجھ ہی جو بھُلا مینوں
رنگ چڑایا بہار تک نے نہیں
لنگھ گئی سرسری ورا مینوں
اَودھ میری، میری جوانی سنے
چل بنی حسُن دے چڑھا مینوں
ہاں توں سوہنا ہیں، حسُن کامِل ہیں
ہے کوئی آسرا ذرا مینوں؟
ਦਿਲ ਵੀ ਮੇਰਾ ਤਾਂ ਹੈ ਸਜ਼ਾ ਮੈਨੂੰ
ਹੁਣ ਕੋਈ ਜ਼ਿੰਦਗੀ ਨੂੰ ਬਾਕੀ ਨਹੀਂ
ਕਦ ਦੀ ਫ਼ਾਰਿਗ ਹੋਈ ਬਿਤਾ ਮੈਨੂੰ
ਕਿਹੜੀ ਸਰਦਲ ਤੇ ਸਿਰ ਝੁਕਾਇਆ ਨਹੀਂ
ਕੋਈ ਲੱਗੀ ਨਾ ਪਰ ਦੁਆ ਮੈਨੂੰ
ਇਕ ਅਥਾਹ ਪੀੜ ਹੈ,ਰੁਸਵਾਈ ਹੈ
ਝੰਗ-ਸਿਆਲਾਂ ਨਾ ਹੀ ਝਨਾ ਮੈਨੂੰ
ਮੈਨੂੰ ਹਰ ਓਹੀ ਕਿਉਂ ਨਹੀਂ ਭੁੱਲਦਾ
ਟੁਰ ਗਿਆ ਇੰਝ ਹੀ ਜੋ ਭੁਲਾ ਮੈਨੂੰ
ਰੰਗ ਚੜਾਇਆ ਬਹਾਰ ਤਕ ਨੇ ਨਹੀਂ
ਲੰਘ ਗਈ ਸਰਸਰੀ ਵਰਾ ਮੈਨੂੰ
ਔਧ ਮੇਰੀ, ਮੇਰੀ ਜਵਾਨੀ ਸਣੇ
ਚਲ ਬਣੀ ਹੁਸਨ ਦੇ ਚੜ੍ਹਾ ਮੈਨੂੰ
ਹਾਂ ਤੂੰ ਸੁਹਣਾ ਹੈਂ, ਹੁਸਨ ਕਾਮਿਲ ਹੈਂ
ਹੈ ਕੋਈ ਆਸਰਾ ਜ਼ਰਾ ਮੈਨੂੰ?
کُجّھ نہیں پِیڑ توں سِوا مینوں
دِل وی میرا تاں ہے سزا مینوں
ہُن کوئی زندگی نوں باقی نہیں
کد دی فارِگ ہوئی بِتا مینوں
کہڑی سردل تے سِر جھُکایا نہیں
کوئی لگّی نہ پر دُعا مینوں
اِک اتھاہ پِیڑ ہے،رُسوائی ہے
جھنگ-سیالاں نہ ہی جھنا مینوں
مینوں ہر اوہی کیوں نہیں بُھلّدا
ٹُر گیا اِنجھ ہی جو بھُلا مینوں
رنگ چڑایا بہار تک نے نہیں
لنگھ گئی سرسری ورا مینوں
اَودھ میری، میری جوانی سنے
چل بنی حسُن دے چڑھا مینوں
ہاں توں سوہنا ہیں، حسُن کامِل ہیں
ہے کوئی آسرا ذرا مینوں؟