Friday, August 31, 2012

ਉਹ ਗਿਆ ਕਦ ਦੀ ਉਸ ਦੀ ਬਾਤ ਗਈ


ਉਹ ਗਿਆ ਕਦ ਦੀ ਉਸ ਦੀ ਬਾਤ ਗਈ 

ਖੌਰੇ ਕੀ ਸੋਚਦੀ ਹੈ ਰਾਤ ਗਈਉਮਰ ਹੋਈ ਹੈ ਉਸ ਨੂੰ ਵੇਖਿਆਂ ਵੀ

ਦਿਲ 'ਚ ਤਸਵੀਰ ਸਾਖਸ਼ਾਤ ਗਈਵਿਚ ਗਗਨ ਸੰਗ ਤਾਰਿਆਂ ਉਲਝੀ

ਦੂਰ ਲਭਦੀ ਜੋ ਉਸ ਨੂੰ ਝਾਤ ਗਈਮੈਂ ਲਹੂ ਨਾਲ ਪੇੜ ਸੀ ਸਿੰਜਿਆ

ਘਰ ਬਿਗਾਨੇ ਨੂੰ ਛਾਂ ਦੀ ਦਾਤ ਗਈਇਸ 'ਚ ਤੇਰੀ ਵੀ ਕੋਈ ਜਿਤ ਤਾਂ ਨਹੀਂ

ਹਰ ਹੀ ਬਾਜ਼ੀ ਜੇ ਮੇਰੀ ਮਾਤ ਗਈਸਚ ਹੈ 'ਕੱਲਾ ਹੀ ਤਾਂ ਗਿਆ ਸੀ ਉਹ

ਸਾਥ ਪਰ ਮੇਰੀ ਕਾਇਨਾਤ ਗਈ

Monday, August 27, 2012

ਤੂੰ ਮੇਰੀ ਇਕ ਦੁਖਦੀ ਰਗ ਹੈ


ਮੇਰੇ ਲਈ ਮੇਰੇ ਤੋਂ ਵੱਧ ਹੈ
ਤੂੰ ਮੇਰੀ ਇਕ ਦੁਖਦੀ ਰਗ ਹੈ

ਉਮਰਾਂ ਦੀ ਉੰਗਲ ਤੇ ਜੜਿਆ
ਸੂਹੇ ਇਕ ਮੋਤੀ ਦਾ ਨਗ ਹੈ

ਸ਼ਾਮ ਦੁਮੇਲੀਂ ਬਹਿ ਜਿਸ ਸੇਕੇ
ਬੱਦਲ ਦੇ ਸੀਨੇ ਦੀ ਅੱਗ ਹੈ

ਗੁਲ-ਮੋਹਰ ਦਾ ਫੁੱਲ ਕੋਈ ਖਿੜਿਆ
ਜਾਂ ਤੇਰੇ ਚਿਹਰੇ ਦੀ ਲੱਜ ਹੈ

ਤੇਰੇ ਮੁਖ-ਮੰਡਲ ਦੀਆਂ ਕਿਰਨਾਂ
ਜਿੱਥੋਂ ਤੀਕ ਨਜ਼ਰ ਦੀ ਹੱਦ ਹੈ

ਤੇਰਾ ਹੁਸਨ ਬਿਆਂ ਨਾ ਹੋਇਆ
ਮੇਰੀ ਹੀਣ ਕਲਮ ਦਾ ਕਜ ਹੈ

ਹੋਇਆ ਨਾ ਹੋਇਆ ਇਕ ਵਰਗਾ
ਤੇਰੇ ਬਿਨ ਜੀਵਨ ਦਾ ਹੱਜ ਹੈ?

ਰਾਤਾਂ ਨੂੰ ਲੋਅ ਤਾਰਿਆਂ ਦੀ ਵੀ
ਬਹੁਤੀ ਹੁਸਨ ਤੇਰੇ ਦੀ ਧਜ ਹੈ

Saturday, August 18, 2012

ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈਅੱਖ ਹੈ , ਵਗਦੀ ਰਹੇ ਜੇ ਗੰਗਾ ਹੈ 
ਦਿਲ ਵੀ ਦੁਖਦਾ ਰਹੇ ਤਾਂ ਚੰਗਾ ਹੈ

ਖੂਨ ਤਕ ਪਹੁੰਚਿਆ ਨਾ ਅੱਖ ਰੰਗਣੈ
ਦਰਦ ਉਠਿਆ ਤਾਂ ਪਾਣੀ ਰੰਗਾ ਹੈ 

ਸੁੱਤੇ ਸਿਧ ਜ਼ਿੰਦਗੀ ਕਿਵੇਂ ਚਲਦੀ 
ਲੇਖ ਹੀ ਜਦ ਕਿ ਇਸ ਦਾ ਲੰਗਾ  ਹੈ

ਓਹੀ ਖਿੜਦੀ ਬਹਾਰ ਹੋ ਜਾਵੇ 
ਜੇਸ ਰੁਤ  ਨੂੰ ਤੇਰਾ ਮੜੰਗਾ  ਹੈ

ਦਿਲ ਫੇਰ ਯਾਦ ਦੇ ਦੁਆਰੇ ਤੇ
ਤੇਰੀ ਸੂਰਤ ਦਾ ਭਿਖ- ਮੰਗਾ ਹੈ

ਹੋਵੇ ਕੋਈ ਏਸ ਦਾ ਕੀ ਢੰਗ ਵਾਲਾ
ਮੇਰਾ ਜਦ ਜੀਣ ਹੀ ਬੇਢੰਗਾ ਹੈ

ਘਰ ਘਰ ਕਾਲਖਾਂ ਦਾ ਡੇਰਾ ਹੈ
ਸੰਸਦੀਂ ਝੂਲਦਾ ਤਿਰੰਗਾ ਹੈ

ਮੇਰੇ ਲੇਖਾਂ ਦਾ ਵੀ ਹੈ ਕੀ  ਕਹਣਾ
ਮੱਥੇ ਤੇ ਮਾਰਿਆ ਭੜੰਗਾ ਹੈ 

ਜਲ੍ਹ ਗਿਆਂ ਵੀ ਨਾ ਹੋਈ ਲਾਟ ਨਸੀਬ
ਦਿਲ ਗਲਤ-ਦੌਰ ਦਾ ਪਤੰਗਾ ਹੈ

--------------------------csmann-081812-----

Tuesday, August 7, 2012

ਕੋਈ ਛੋਟੀ ਤਾਂ ਨਹੀਂ ਤੈਥੋਂ ਵਿਛੜਨੇ ਦੀ ਹੈ ਗੱਲ


ਵਕ਼ਤ ਦੇ ਅੰਤ ਤਈ ਲੇਖ ਬਿਗੜਨੇ ਦੀ  ਹੈ ਗੱਲ
ਕੋਈ ਛੋਟੀ ਤਾਂ ਨਹੀਂ ਤੈਥੋਂ ਵਿਛੜਨੇ ਦੀ ਹੈ ਗੱਲ 

ਦਿਲ ਤੇ ਗੂੜਾ ਲਿਖੇ ਹੱਥਾਂ ਤੋਂ ਸਾਫ਼ ਮੇਟ ਦਏ
ਨਾ ਲੜਾਂ ਕਿਉਂ  ਖੁਦਾ ਦੇ ਨਾਲ,ਝਗੜਨੇ ਦੀ ਹੈ ਗੱਲ 

ਤੇਰੇ ਬਗੈਰ ਜੇ ਜੀਵਨ ਤਾਂ ਫੇਰ ਕੀ ਹੋਇਆ
ਮੇਰਾ ਮਰਨਾ ਕੀ ਭਲਾ ਅੱਡੀਆਂ ਰਗੜਨੇ ਦੀ ਹੈ ਗੱਲ 

ਦਿਲ ਤਾਂ ਲਗਦਾ ਹੀ ਨਹੀਂ ਤੇਰੇ ਬਿਨ ਲਗਾਇਆ ਬਹੁਤ
ਕਿਸੀ ਦਰਖਤ ਦੇ ਪੈਰੋਂ ਹੀ ਉਖੜਨੇ ਦੀ ਹੈ ਗੱਲ 

ਲਵੀ ਬਹਾਰ ਦੀ ਹਿੱਕ ਤੇ ਖਿੜੇਂਦੇ ਸੂਹੇ ਇਹ ਫੁਲ
ਉਦਾਸ ਮੌਸਮਾਂ ਦਾ ਖੂਨ ਨਿਚੜਨੇ ਦੀ ਹੈ ਗੱਲ 

ਉਚਾਟ  ਧੜਕਣਾਂ ਦਾ ਬੇਮੁਹਾਰ ਹੋ ਜਾਣਾ
ਜਿਉਣ ਕਾਫਿਲੇ ਦੇ ਪੰਧ ਬਿਖੜਨੇ ਦੀ ਹੈ ਗੱਲ 

-------------------------csmann-080412--

Thursday, August 2, 2012

ਤੂੰ ਆ ਕੇ ਹਾਲ ਤਾਂ ਪੁਛ ਜਾ ,ਨਹੀਂ ਉਪਚਾਰ ਨਾ ਕਰਨਾ


ਨਹੀਂ ਆਣਾ ਤਾਂ ਕਹ ਦੇਵੀਂ ਗਲਤ ਇਕਰਾਰ ਨਾ ਕਰਨਾ 
ਖੁਦਾ ਦਾ ਵਾਸਤਾ ਏਦਾਂ ਦਾ ਸ਼ਿਸ਼ਟਾਚਾਰ ਨਾ ਕਰਨਾ 


ਜਦੋਂ ਪੱਕ ਜਾਏਗਾ ਆਪੇ ਹੀ ਤੇਰੀ ਝੋਲੀ ਭਰ ਦੇਊ
ਬਿਰਖ ਨੂੰ ਕੱਚੀਆਂ ਅੰਬੀਆਂ ਲਈ ਸੰਗਸਾਰ ਨਾ ਕਰਨਾ 


ਤੇਰੀ ਹੀ ਯਾਦ ਦੇ ਦਿਸ-ਹਦਿਆਂ ਤੇ ਦਿਨ ਉਦੇ ਹੋਵੇ 
ਹਨੇਰੇ ਦਾ ਪਸਾਰਾ ਇਕ ਤੇਰਾ ਦੀਦਾਰ ਨਾ ਕਰਨਾ 


ਹੈ ਘਰ ਦੇ ਵਾਂਗ ਹੀ ਦਿਲ ਦਾ ਵੀ ਦਰਵਾਜ਼ਾ ਖੁੱਲਾ ਰਖਿਆ 
ਜੇ ਯਾਰੀ, ਆ ਸਮਝ ਹਕ਼ ,ਫੇਰ ਸ਼ਿਸ਼ਟਾਚਾਰ ਨਾ ਕਰਨਾ 


ਮਸੀਹਾਈ ਨਹੀਂ ਤੇਥੋਂ ਸਿਰਫ ਦੀਦਾਰ ਦੀ ਹਾਜਤ 
ਤੂੰ ਆ ਕੇ ਹਾਲ ਤਾਂ ਪੁਛ ਜਾ ,ਨਹੀਂ ਉਪਚਾਰ ਨਾ ਕਰਨਾ 


ਐ ਰਹਬਰ ਦੇਸ਼ ਦੀ ਪੂੰਜੀ ਦੀ ਕਾਣੀ ਵੰਡ ਦਾ ਕੁਝ ਕਰ 
ਕੋਈ ਨਿਸਬਤ ਤਾਂ ਹੋਵੇ ,ਜੇ ਨਹੀਂ ਇਕਸਾਰ ਨਾ ਕਰਨਾ