Tuesday, March 19, 2013

ਦਿਲ ਦਾ ਦੀਵਾ ਜਗਾਈ ਰਖਣਾ ਸੀ


ਮੇਰਾ ਦਿਲ ਰੌਸ਼ਨੀ ਤੋਂ ਸਖਣਾ ਸੀ
ਮੁਰਦਘਾਟਾਂ ਦੀ ਇਸ ਨੂੰ ਰਖਣਾ ਸੀ

ਲੇਖ ਦੇ ਨ੍ਹੇਰਿਆਂ ਚ ਸਾਥੀ ਕੋਈ
ਦਿਲ ਦਾ ਦੀਵਾ ਜਗਾਈ ਰਖਣਾ ਸੀ

ਮੈਂ ਨਹੀਂ ਜਾਣਦਾ ਸਜ਼ਾ ਕਾਹਦੀ
ਉਸ  ਦਾ ਦਿੱਤਾ ਸੀ ਦੁਖ, ਮੈਂ ਕਟਣਾ ਸੀ

ਸਾਰੇ ਆਏ ਸੀ ਹਾਲ ਪੁਛਣੇ ਮੇਰਾ
ਜੇ ਨਹੀਂ ਸੀ ਤਾਂ ਉਹ ਹੀ ਇਕ ਨਾ ਸੀ

ਨਾ ਅਲੋਕਾਰ ਮੇਰਾ ਅਫਸਾਨਾ
ਇਕ ਵਫਾਦਾਰੀ, ਦਿਲ ਨੇ ਫੱਟਣਾ ਸੀ

ਤੂੰ ਵੀ ਤਾਂ ਹੋ ਗਿਆ ਸੀ ਹੋਰ ਦਾ ਹੋਰ
ਮੈਂ ਵੀ ਦੁੱਖਾਂ ਦੇ ਨਾਲ ਵਟਣਾ ਸੀ

ਜੇ ਤੂੰ ਦਿਲ ਦਾ ਭਲਾ ਹੀ ਚਾਹੁੰਦਾ ਸੀ
ਇਸ ਨੂੰ ਅੱਖਾਂ ਤੋਂ ਦੂਰ ਰਖਣਾ ਸੀ

ਇਸ ਲਈ ਜੀਂਦਾ ਰਿਹਾ ਮਰ ਕੇ ਵੀ
ਆਪਣੀ ਹੀ ਲਾਸ਼  ਨੂੰ  ਮੈਂ ਚਕਣਾ ਸੀ

ਉਹ ਪੁਰੋਹਿਤ ਸੀ ਪ੍ਰੀਤ ਦਾ, ਪਾਗਲ !
ਜਾਨ ਲੈਣੀ ਹੀ ਉਸ ਦੀ ਦਖਣਾ ਸੀ

ਨਹੀਂ ਬੁਝਣੀ ਬੁਝਾਣ ਤਕ ਤੈਨੂੰ
ਹੁਸਨ -ਤ੍ਰੇਹ ਦੇ ਅਸਰ ਤੋਂ ਬਚਣਾ ਸੀ

ਰੱਬ ਵੀ ਕੀਤਾ ਮਜਾਕ ਮੇਰੇ ਨਾਲ
ਉਹ ਮੇਰਾ, ਪਰ ਨਾ ਮੇਰੇ ਵਸਣਾ ਸੀ

ਜਿੰਨੀ ਦੇਣੀ ਸੀ ਉਸ ਸਣੇ ਦਿੰਦਾ
ਮੈਂ ਕੀ ਬਾਹਲੀ ਉਮਰ ਨੂੰ ਚਟਣਾ ਸੀ

ਇਹ ਹੀ ਉਮਰਾਂ ਦੀ ਕਾਰੋਬਾਰੀ ਮੇਰੀ
ਮੈਂ ਉਸ ਦੀ ਜ਼ਾਤ ਨੂੰ ਹੀ ਰਟਣਾ ਸੀ