Thursday, August 2, 2012

ਤੂੰ ਆ ਕੇ ਹਾਲ ਤਾਂ ਪੁਛ ਜਾ ,ਨਹੀਂ ਉਪਚਾਰ ਨਾ ਕਰਨਾ


ਨਹੀਂ ਆਣਾ ਤਾਂ ਕਹ ਦੇਵੀਂ ਗਲਤ ਇਕਰਾਰ ਨਾ ਕਰਨਾ 
ਖੁਦਾ ਦਾ ਵਾਸਤਾ ਏਦਾਂ ਦਾ ਸ਼ਿਸ਼ਟਾਚਾਰ ਨਾ ਕਰਨਾ 


ਜਦੋਂ ਪੱਕ ਜਾਏਗਾ ਆਪੇ ਹੀ ਤੇਰੀ ਝੋਲੀ ਭਰ ਦੇਊ
ਬਿਰਖ ਨੂੰ ਕੱਚੀਆਂ ਅੰਬੀਆਂ ਲਈ ਸੰਗਸਾਰ ਨਾ ਕਰਨਾ 


ਤੇਰੀ ਹੀ ਯਾਦ ਦੇ ਦਿਸ-ਹਦਿਆਂ ਤੇ ਦਿਨ ਉਦੇ ਹੋਵੇ 
ਹਨੇਰੇ ਦਾ ਪਸਾਰਾ ਇਕ ਤੇਰਾ ਦੀਦਾਰ ਨਾ ਕਰਨਾ 


ਹੈ ਘਰ ਦੇ ਵਾਂਗ ਹੀ ਦਿਲ ਦਾ ਵੀ ਦਰਵਾਜ਼ਾ ਖੁੱਲਾ ਰਖਿਆ 
ਜੇ ਯਾਰੀ, ਆ ਸਮਝ ਹਕ਼ ,ਫੇਰ ਸ਼ਿਸ਼ਟਾਚਾਰ ਨਾ ਕਰਨਾ 


ਮਸੀਹਾਈ ਨਹੀਂ ਤੇਥੋਂ ਸਿਰਫ ਦੀਦਾਰ ਦੀ ਹਾਜਤ 
ਤੂੰ ਆ ਕੇ ਹਾਲ ਤਾਂ ਪੁਛ ਜਾ ,ਨਹੀਂ ਉਪਚਾਰ ਨਾ ਕਰਨਾ 


ਐ ਰਹਬਰ ਦੇਸ਼ ਦੀ ਪੂੰਜੀ ਦੀ ਕਾਣੀ ਵੰਡ ਦਾ ਕੁਝ ਕਰ 
ਕੋਈ ਨਿਸਬਤ ਤਾਂ ਹੋਵੇ ,ਜੇ ਨਹੀਂ ਇਕਸਾਰ ਨਾ ਕਰਨਾ

2 comments:

  1. ਜਦੋਂ ਪੱਕ ਜਾਏਗਾ ਆਪੇ ਹੀ ਤੇਰੀ ਝੋਲੀ ਭਰ ਦੇਊ
    ਬਿਰਖ ਨੂੰ ਕੱਚੀਆਂ ਅੰਬੀਆਂ ਲਈ ਸੰਗਸਾਰ ਨਾ ਕਰਨਾ

    ਤੁਹਾਡੇ ਕਹਨ ਦਾ ਕੋਈ ਸਾਨੀ ਨਹੀਂ ....

    ਗ਼ਜ਼ਬ ਲਿਖਦੇ ਹੋ ...

    ਨੀਚੇ ਹਿੰਦੀ ਵਾਲੀ ਗ਼ਜ਼ਲ ਵੀ ਲਾਜਵਾਬ ਹੈ ਜੀ .....!!

    ReplyDelete
  2. shukriya ,harkeerat ji;you are so kind,khush raho

    ReplyDelete