Friday, August 31, 2012

ਉਹ ਗਿਆ ਕਦ ਦੀ ਉਸ ਦੀ ਬਾਤ ਗਈ


ਉਹ ਗਿਆ ਕਦ ਦੀ ਉਸ ਦੀ ਬਾਤ ਗਈ 

ਖੌਰੇ ਕੀ ਸੋਚਦੀ ਹੈ ਰਾਤ ਗਈ



ਉਮਰ ਹੋਈ ਹੈ ਉਸ ਨੂੰ ਵੇਖਿਆਂ ਵੀ

ਦਿਲ 'ਚ ਤਸਵੀਰ ਸਾਖਸ਼ਾਤ ਗਈ



ਵਿਚ ਗਗਨ ਸੰਗ ਤਾਰਿਆਂ ਉਲਝੀ

ਦੂਰ ਲਭਦੀ ਜੋ ਉਸ ਨੂੰ ਝਾਤ ਗਈ



ਮੈਂ ਲਹੂ ਨਾਲ ਪੇੜ ਸੀ ਸਿੰਜਿਆ

ਘਰ ਬਿਗਾਨੇ ਨੂੰ ਛਾਂ ਦੀ ਦਾਤ ਗਈ



ਇਸ 'ਚ ਤੇਰੀ ਵੀ ਕੋਈ ਜਿਤ ਤਾਂ ਨਹੀਂ

ਹਰ ਹੀ ਬਾਜ਼ੀ ਜੇ ਮੇਰੀ ਮਾਤ ਗਈ



ਸਚ ਹੈ 'ਕੱਲਾ ਹੀ ਤਾਂ ਗਿਆ ਸੀ ਉਹ

ਸਾਥ ਪਰ ਮੇਰੀ ਕਾਇਨਾਤ ਗਈ

5 comments:

  1. ਮੈਂ ਲਹੂ ਨਾਲ ਪੇੜ ਸੀ ਸਿੰਜਿਆ
    ਘਰ ਬਿਗਾਨੇ ਨੂੰ ਛਾਂ ਦੀ ਦਾਤ ਗਈ

    ਰੱਬ ਨੇ ਅਨੋਖਾ ਹੁਨਰ ਬਖਸ਼ਿਆ ਹੈ ਤੁਹਾਨੂੰ ...
    ਪਤਾ ਨਹੀਂ ਕਿਵੇਂ ਇਤਨੇ ਸੋਹਣੇ ਬੰਦ ਬਣਾ ਲੈਂਦੇ ਤੋ ਤੁਸੀਂ ....

    ਤੁਹਾਡੀਆਂ ਕੁਛ ਗਜ਼ਲਾਂ ਲੈ ਗਈ ਹਾਂ ਮੈਂ ਕਿਸੇ ਹੋਰ ਪਤਰਿਕਾ ਵਾਸਤੇ .....
    ਹਿੰਦੀ ਦੀਆਂ ....

    tusin word verification kyon nahin htaunde bda muskil hundaa hai coment karna ....

    ReplyDelete
    Replies
    1. hata ditti hai ji;masaan labhii;pehlaan vi try kar chukiya si;
      ghazal pasand karan da shukriya.
      unjh te sabh kujh rabb hi da ditta hunda hai,kujh practice naal vi improvement hundi hai.
      Mainu koyii eitraaz nahin hai aap da mera kujh vi likhiya lai jaan layi,ya kise patrika waaste.Shukriya

      Delete
  2. ਬਹੁਤ ਹੀ ਵਧੀਆ !
    ਲਿਖਦੇ ਰਹੋ!

    ਹਰਦੀਪ

    ReplyDelete