Monday, March 12, 2012

ਗਮ ਮਾਰੂ ਹੈ ਇਸ ਦਾ ਕੋਈ ਕਾਟ,ਤਵੀਤ ਨਹੀਂ


ਏਹੀ ਦੁਨਿਆ ਇਥੇ ਪਿਆਰ ਵਫਾ ਦੀ ਰੀਤ ਨਹੀਂ 
ਮੇਰੇ ਦਿਲ ਛਪਿਆ ਪਰ ਮੇਰਾ ਹੀ ਉਹ ਗੀਤ ਨਹੀਂ


ਹਰ ਚੀਜ਼ ਉੱਤੇ ਹੈ ਵਕਤ-ਗੁਜ਼ਰ ਦੀ ਮੁਹਰ ਲੱਗੀ
ਸਭ ਮੁਕ ਜਾਂਦਾ ਹੈ ਦੁੱਖਾਂ ਨੂੰ ਹੀ ਬੀਤ ਨਹੀਂ 


ਸਭ ਹੱਥ-ਲਕੀਰਾਂ,ਪੱਤਰੀਆਂ ,ਕਿਸਮਤ ਤਾਰੇ
ਬਸ ਧਰਵਾਸੇ ਮੁਸਤਕਬਿਲ ਵਲ ਕੋਈ ਝੀਥ ਨਹੀਂ


ਇਕ ਕਾਲ ਚਕਰ ਸਾਹਾਂ ਦਾ ਆਣਾ ਜਾਣਾ ਸਭ
ਹਾਂ, ਸ਼ੋਰ ਤਾਂ ਹੈ ਧੜਕਣ ਕੋਈ ਸੰਗੀਤ ਨਹੀਂ


ਹੈ ਇਕ ਝਲਾਵਾ ਅੱਖਾਂ ਦਾ ਰੰਗ ,ਰੂਪ, ਹੁਸਨ 
ਇਕ ਮਤਲਬ ਹੈ ਰਿਸ਼ਤੇ ,ਨਾਤੇ, ਕੋਈ ਮੀਤ ਨਹੀਂ


ਫੁਲ ਨੂੰ ਹੀ ਹੈ,ਕੰਡੇ ਨੂੱ ਕੋਈ ਮੌਸਮ ਨਹੀਂ
ਹਰ ਰੁੱਤ ਇੱਕੇ ਦੁਖ ਨੂੰ ਕੁਝ  ਤਾਪ ਨਾ, ਸੀਤ ਨਹੀਂ


ਭੁਲ ਜਾ ਸਭ ਦੋਸਤੀਆਂ ,ਦਾਵੇ,ਕਸਮਾਂ,ਵਾਅਦੇ
ਹਰ ਪੀੜ ਹੈ ਤੈਨੂੰ,ਹੋਰ ਕਿਸੇ ਪ੍ਰਤੀਤ ਨਹੀਂ


ਨਾਂ ਛੱਡਦਾ ਕੁਝ,ਰੱਬਾ ਇਹ ਨਾ ਕਿਸੇ ਨੂੰ ਵੀ ਲੱਗੇ
ਗਮ ਮਾਰੂ ਹੈ ਇਸ ਦਾ ਕੋਈ ਕਾਟ,ਤਵੀਤ ਨਹੀਂ 

2 comments:

  1. ਸਭ ਮੁਕ ਜਾਂਦਾ ਹੈ ਦੁੱਖਾਂ ਨੂੰ ਹੀ ਬੀਤ ਨਹੀਂ

    ਕਿਤੇ ਗਹਿਰੇ ਸਾਹਾਂ ਵਿਚੋਂ ਨਿਕਲੀਆਂ ਗਜ਼ਲਾਂ ਨੇ ..
    ਤੁਹਾਡੀ ਲੇਖਣੀ ਨੂੰ ਸਲਾਮ ਹੈ ਜੀ ਬਸ ....
    ਰੱਬ ਦੀ ਅਨੋਖੀ ਬਖਸ਼ ਹੈ ਤੁਹਾਨੂੰ .....

    ReplyDelete
    Replies
    1. shukriya,harkirat ji;you are so kind.theek hai,unjh to sabh kujh rabb di hi bakhshish hunda hai;is kaavish nu pasand farmaun da shukriya

      Delete