Thursday, March 22, 2012

ਕਲੂਟੀ ਗਮ ਦੀ ਘਟਾ ਆ ਘਿਰੇ ਖੁਦਾ ਨਾ ਕਰੇ


ਕਲੂਟੀ ਗਮ ਦੀ ਘਟਾ ਆ ਘਿਰੇ ਖੁਦਾ ਨਾ ਕਰੇ 
ਇਕ ਵੀ ਹੰਝੂ ਤੇਰੇ ਨੈਣੋਂ ਕਿਰੇ ਖੁਦਾ ਨਾ ਕਰੇ 


ਨਾ ਤੇਰੇ ਜ਼ਖਮ ਸਹੇੜੇ ਤਾਂ ਮੇਰਾ ਦਿਲ ਕਿਸ ਲਈ 
ਜ਼ਰਾ ਖਰਾਸ਼ ਵੀ ਆਏ ਤੇਰੇ ਖੁਦਾ ਨਾ ਕਰੇ 


ਕਦੀ ਇਕੱਲ ਨਾ ਤੇਰੇ ਸ਼ੋਖ ਖਿਆਲੀਂ ਉੱਤਰੇ 
ਇਕ ਵੀ ਪਲ ਲਈ ਤੇਰਾ ਦਿਲ ਓਦਰੇ ਖੁਦਾ ਨਾ ਕਰੇ 


ਨਸੀਬ ਮੇਰਾ ਸਹਾਂ ਬਿੰਗ ਮੈਂ ਗਮ ਕਸਾਈ ਦੇ
ਮੇਰੇ ਹੀ ਵਾਂਗ ਤੇਰਾ ਦਿਲ ਚਿਰੇ ਖੁਦਾ ਨਾ ਕਰੇ 


ਜਿਵੇਂ ਤੂੰ ਮੇਰੇ ਤੋਂ ਬੇਮੁਖ ਹੈ ਹੋਇਓੰ ,ਫੇਰੀ  ਨਜ਼ਰ,
ਤੇਰੇ ਖੁਦਾ ਦੀ ਵੀ ਤੇਥੋਂ ਫਿਰੇ, ਖੁਦਾ ਨਾ ਕਰੇ 


ਮੇਰਾ ਇਹ ਲੇਖ ਸੀ ਮੈਂ ਤਾਂ ਵਿਚਾਲੇ ਡੁੱਬਣਾ ਸੀ
ਤੇਰੀ ਵੀ ਨਾਵ ਨਾ ਲੱਗੇ ਸਿਰੇ ,ਖੁਦਾ ਨਾ ਕਰੇ 

2 comments:

  1. ਜਿਵੇਂ ਤੂੰ ਮੇਰੇ ਤੋਂ ਬੇਮੁਖ ਹੈ ਹੋਇਓੰ ,ਫੇਰੀ ਨਜ਼ਰ,
    ਤੇਰੇ ਖੁਦਾ ਦੀ ਵੀ ਤੇਥੋਂ ਫਿਰੇ, ਖੁਦਾ ਨਾ ਕਰੇ

    ਮੇਰਾ ਇਹ ਲੇਖ ਸੀ ਮੈਂ ਤਾਂ ਵਿਚਾਲੇ ਡੁੱਬਣਾ ਸੀ
    ਤੇਰੀ ਵੀ ਨਾਵ ਨਾ ਲੱਗੇ ਸਿਰੇ ,ਖੁਦਾ ਨਾ ਕਰੇ

    ਇਹ ਮਿਠਿਆਂ ਦੁਆਵਾਂ ਦੇਣ ਵਾਲੇ ਨੂੰ ਵੀ ਰੱਬਾ
    ਕਦੇ ਤੱਤੀ ਵਾਹ ਨ ਲਗ ਜਾਏ , ਖੁਦਾ ਨ ਕਰੇ

    ReplyDelete
  2. aamiin!! khuda sabh nu tattian vavaan ton bachaave
    paziiraa'i layi shukriya

    ReplyDelete