ਮੇਰੇ ਲਈ ਸਦੀਵੀ ਤਾਂ ਅੱਖ ਦੀ ਨਮੀ ਹੈ ਤੂੰ
ਪਰ ਜਿਸ ਨੁੰ ਮੈਂ ਸੀ ਜਾਣਦਾ ਹੁਣ ਤੂੰ ਨਹੀਂ ਹੈ ਤੂੰ
ਘੁਪ ਨ੍ਹੇਰ ਦਾ ਪਸਾਰ ਮੇਰੀ ਸੋਚ ਹਦ ਤੀਕ
ਬੇਗਾਨਿਆਂ ਦੇ ਵਿਹੜੇ ਦੀ ਅੱਜ ਚਾਨਣੀ ਹੈ ਤੂੰ
ਮੈਨੂੰ ਕੀ ਹੈ ਧਰਾਸ ਤੇਰਾ ਸੋਹਣਾ ਹੋਵਣੈ
ਮੇਰੇ ਤਾਂ ਦਿਨ ਵੀ ਨ੍ਹੇਰੇ ਨੇ ਲੱਖ ਰੌਸ਼ਨੀ ਹੈ ਤੂੰ
ਨੈਣਾਂ ਚੋਂ ਮੇਰਿਆਂ ਹੰਝ ਮੋਤੀ ਨੇ ਟਪਕਦੇ
ਯਾਦਾਂ ਦੇ ਸਰਵਰੀਂ ਚੁਗੇਂਦੀ ਹੰਸਿਣੀ ਹੈ ਤੂੰ
ਇਕ ਮੂਰਤੀ ਤੂੰ ਹੁਸਨ ਦੀ ਪ੍ਰੀਤਾਂ ਦੇ ਮੰਦਰੀਂ
ਰਬ ਦੀ ਕਲਾ ਦੀ ਜੂਨ ਦੀ ਕੋਈ ਸੋਚਣੀ ਹੈ ਤੂੰ
ਕੁਦਰਤ-ਪਸਾਰਿਆਂ ਦਿਆਂ ਰੰਗੀਨੀਆਂ ਦਾ ਕੁਲ
ਸਿਫਤਾਂ ਦੀ ਸਾਰੇ ਆਲਮਾਂ ਦੀ ਸਾਰਣੀ ਹੈ ਤੂੰ
ਧੁਨ ਅਨਹਦੀ ਹੈ ਸਰਸਵਤੀ ਦੇ ਤੂੰ ਸਾਜ਼ ਦੀ
ਜੰਨਤ ਹਵਾਈਂ ਤੈਰਦੀ ਇਕ ਰਾਗਿਣੀ ਹੈ ਤੂੰ
ਕ੍ਰਿਸ਼ਮਾ ਪਰਾਰ ਜਗਤ ਦਾ ਔਰਤ ਦੇ ਭੇਸ ਵਿਚ
ਕਿਸੀ ਚਮਤਕਾਰ ਅਜਬ ਦੀ ਖਬਰ ਸਨਸਨੀ ਹੈ ਤੂੰ
----csmann-030912------
No comments:
Post a Comment