Wednesday, February 1, 2012

ਬੇਕਾਰ ਖਿਆਲਾਂ ਦਾ ਜੀਣਾ


ਇਕ ਸੁਤ-ਉਣੀਂਦੇ ਦਾ ਥੀਣਾ
ਬੇਕਾਰ ਖਿਆਲਾਂ ਦਾ ਜੀਣਾ


ਜਦ ਅੱਖ ਖੁਮਾਰੀ ਸਾਕੀ ਦੀ
ਫਿਰ ਕੁਫਰ ਸ਼ਰਾਬਾਂ ਦਾ ਪੀਣਾ


ਕੀ ਕੰਮ ਪਾਟਾ ਲੀੜਾ ਦਿਲ ਦਾ
ਚਲ ਛਡ ਪਰਾਂ ਹੁਣ ਕੀ ਸੀਣਾ


ਨਹੀਂ ਰਾਹਾਂ ਵਿਚ  ਸੰਗੀਤ ਮੇਰੇ
ਬਸ ਆਹਾਂ ਦੀ ਬੇਸੁਰ ਵੀਣਾ


ਕੰਡੇ ਦਿਲ ਦੇ ਨੂੰ ਢਕ ਰੱਖਿਆ
ਮਤ ਵੇਖ ਫੁੱਲਾਂ ਦਾ ਮੁਸਕੀਣਾ


ਕੀ ਲੋੜ ਕਿਸੀ ਏਹੇ ਰੱਬ ਦੀ
ਅੱਖੋਂ  ਅੰਨ੍ਹਾ ਕੰਨੋਂ ਹੀਣਾ 


ਇਹ ਪ੍ਰੀਤ ਨਹੀਂ ਮੁਕਦੀ ਮਰਨੇ
ਹੈ ਉਮਰਾਂ ਦਾ ਗਿੱਲਾ ਪੀਹਣਾ


ਅਸਾਂ ਸੀਨੇ ਵਿਚ ਵਸਾ ਰੱਖਿਆ
ਡਾਢਾ ਦਿਲਦਾਰ ਲਹੂ-ਪੀਣਾ

6 comments:

  1. ਇਹ ਪ੍ਰੀਤ ਨਹੀਂ ਮੁਕਦੀ ਮਰਨੇ
    ਹੈ ਉਮਰਾਂ ਦਾ ਗਿੱਲਾ ਪੀਹਣਾ

    ਬਹੁਤ ਅਛਾ ਲਿਖਦੇ ਚਰਨਜੀਤ ਜੀ ...
    ਗ਼ਜ਼ਲ ਸਿਖਣ ਦੀ ਚਾਹਤ ਹੈ ...
    ਤੁਸੀਂ ਵੀ ਮਦਦ ਕਰਿਓ ...

    ReplyDelete
  2. bahut shukriya harkeerat ji.
    aap de second reply nu nahin samajh sakiya(word verification waale)

    ReplyDelete
  3. ਨਹੀਂ ਰਾਹਾਂ ਵਿਚ ਸੰਗੀਤ ਮੇਰੇ
    ਬਸ ਆਹਾਂ ਦੀ ਬੇਸੁਰ ਵੀਣਾ

    ਕੀ ਲੋੜ ਕਿਸੀ ਏਹੇ ਰੱਬ ਦੀ
    ਅੱਖੋਂ ਅੰਨ੍ਹਾ ਕੰਨੋਂ ਹੀਣਾ


    ਵਾਹ ਵਾਹ ਚਰਨ ਜੀਤ ਜੀ...ਬਹੁਤ ਕਮਾਲ ਦੀ ਸ਼ਾਯਰੀ ਹੈ ਤਵਾਡੀ...ਮੇਰੀ ਦਾਦ ਕਬੂਲ ਕਰੋ...

    ਨੀਰਜ

    ReplyDelete
  4. bahut bahut shukriya,janaab neeraj saahib

    ReplyDelete
  5. comment karan lagge ik word verification vaste aanda hai tuhade comment box vich us nu dashboard vich ja ke hta lao....

    ReplyDelete