ਚੁਪ ਬੈਠਿਆਂ ਦਿਲ ਤਾਂ ਸੱਲ ਬਣੇ
ਕੋਈ ਗਲ ਕਰ ਕੋਈ ਗੱਲ
ਬਣੇ
ਫਿਰ ਮੇਰਾ ਆੜੀ
ਕੌਣ ਬਣੇ
ਜਿਸ ਦੇਖੋ ਤੇਰੇ ਵੱਲ
ਬਣੇ
ਇਕ ਕੀਟ-ਪਤੰਗ ਹੈ ਓਦਾਂ
ਤਾਂ
ਪਰਵਾਨਾ ਐਪਰ ਜਲ੍ਹ ਬਣੇ
ਬੇਕਾਰ ਉੰਝ ਕਿਣਕਾ
ਰੇਤੇ ਦਾ
ਮੋਤੀ ਸਿੱਪੀ ਵਿਚ
ਢੱਲ ਬਣੇ
ਫੁਲ, ਖੁਸ਼ਬੂ, ਊਸ਼ਾ
ਤੇ ਤਾਰੇ
ਰੰਗ,ਹੁਸਨ ਤੇਰੀ ਸਭ ਅੱਲ ਬਣੇ
ਤੂੰ ਵੀ ਕੀ ਕਰਦਾ ਜਦ
ਮੇਰੇ
ਹੋਈ ਮੁੱਦਤ ਦੁਖ ਅਟੱਲ
ਬਣੇ
ਹਰ ਆਲਮ ਵਿਚ
ਹੀ ਨੂਰ ਤੇਰਾ
ਸੁਰਗਾਂ ਵਿਚ ਤੇਰੀ
ਭੱਲ ਬਣੇ
ਯਾਦਾਂ ਦੇ ਪੱਤੇ ਸਹਲਾ
ਗਈ
ਪੱਛੋਂ ਦੀ ਹਵਾ ਜਿਉਂ
ਝਲ ਬਣੇ
ਮੈਂ ਪੁੱਠੀ ਵੀ ਲਹੁਆਵਾਂ
ਫੇਰ
ਜੇ ਤੇਰੀ ਜੁੱਤੀ ,ਖੱਲ
ਬਣੇ
No comments:
Post a Comment