ਇਕ ਸੌਣ ਦਾ ਮਹੀਨਾ
ਦਿਲੀਂ ਹਿਜਰਾਂ ਦੀ ਸਥ
ਮੋਰ ਕੁਰਲਾਂਦੇ ਬਾਗੀਂ
ਤੇ ਦੁਹਾਈ ਦੇਣ ਪੱਤ
ਵੈਣ ਬਦਲੀ ਦੇ ਵੇਖਦੇ
ਸਲਾਭੀ ਗਈ ਅੱਖ
ਮੋਨ ਛੱਜਿਆਂ ਦੇ ਉੱਤੇ
ਮਦ ਕਿਣੀਆਂ ਦੀ ਡਗ
ਨਮ ਫਿਜ਼ਾ ਦਹਲਾਉਂਦੀ
ਦਿਲ ਚੀਰ ਦੇਣੀ ਸਦ
ਅੱਖ ਚੋਂਦੀ ਜਿਵੇਂ ਕਿਸੇ
ਹੈ ਗਰੀਬੜੇ ਦੀ ਛੱਤ
ਬੁੱਲਾਂ ਉਮਰ ਗੁਜ਼ਾਰੀ
ਤੇਰਾ ਨਾਮ ਜਪਵਾਂਦੇ
ਰਬ ਵੀ ਹੈ ਮਿਲ ਜਾਂਦਾ
ਖੋਰੇ ਐਨਾ ਜੇ ਧਿਆਂਦੇ
ਕਿਸੀ ਕੰਮ ਵੀ ਨਾ ਆਏ
ਸਾਡੇ ਦੀਦਿਆਂ ਦੇ ਤਪ
ਕੀੜਾ ਅੱਡੀ ਸੁੰਘ ਜਾਵੇ
ਹੋਰ ਯਤਨ ਬਥੇਰੇ
ਕੋਈ ਝਾੜ-ਪੂੰਝ ਕਰੋ
ਕਿਸ ਕੰਮ ਲਈ ਸਪੇਰੇ
ਕੌਣ ਬਚਦਾ ਹੈ ਕੱਟੇ
ਜਿਹਨੂੰ ਇਸ਼ਕੇ ਦਾ ਸਪ
ਕੋਨੇ ਬੈਠ ਅਜ ਰੋਵੇ
ਸਜੀ-ਧਜੀ ਮੁਟਿਆਰ
ਗੱਲ਼ੀਂ ਨਕ਼ਸ਼ੇ ਬਣੌਂਦੀ
ਡੁਲ਼ ਕਜਲੇ ਦੀ ਧਾਰ
ਅੱਖੀਂ ਨੇਰੇ ਹੈ ਫੈਲਾ ਗਈ
ਪਾਈ ਸੁਰਮੇ ਦੀ ਲਪ
No comments:
Post a Comment