Friday, January 20, 2012

ਰਬ ਵੀ ਤਾਂ ਰਬ ਹੋਵਿਆ ਤੈਨੂੰ ਇਜਾਦ ਕਰ


ਕੋਈ ਗੀਤ ਆਪਣੇ ਜਿਹਾ ਮੇਰੇ ਦਿਲ 'ਚ ਅਬਾਦ ਕਰ
ਇਸ ਚੁਪ ਦੇ ਕੋਲੋਂ ਦੋਸਤਾ ਮੈਨੂੰ ਅਜ਼ਾਦ ਕਰ

ਜਲਵਾ, ਹਾਂ ,ਹੁਸਨ ਦਾ ਤੇਰੇ ਜ਼ਾਹਿਰਾ ਜ਼ਹੂਰ ਸੀ
ਕੋਈ ਸ਼ਾਖਸੀ ਸੀ ਏਸ ਦਾ ਇਹ ਵੀ ਤਾਂ ਯਾਦ ਕਰ

ਨਾਜ਼ੁਕ ਖਿਲੌਣਾ ਹੈ ਇਕ , ਜਿੰਦ ਦੀ ਮਿਆਦ ਕੀ
ਖੁਦ ਤੋਂ ਵਿਛੋੜਿਆਂ ਦੀ ਤੂੰ ਕੁਝ ਤੇ ਮਿਆਦ ਕਰ

ਕਿਉਂ ਰੌਸ਼ਨੀ ਨੂੰ ਆਪਣੀ ਇੰਝ ਕੈਦ ਕਰ ਲਿਆ
ਉਠ ਬਾਗ ਨੂੰ  ਜਾ ਹੁਣ ਜ਼ਰਾ ਕਲੀਆਂ ਨੂੰ ਸ਼ਾਦ ਕਰ

ਐਨੀ ਕੁ ਮਿਹਰਬਾਨੀ ਤੂੰ ਹੱਥੀਂ ਜਿਬਾਹ ਕਰ
ਹਾਂ ਕਤਲਗਾਹ 'ਚ ਆ ਗਏ ਤੈਨੂੰ ਜਲਾਦ ਕਰ

ਦੀਵੇ ਜਲਾਏ ਦਿਹਰੀਂ ਵੀ ਮੈਂ ਰੀਝ ਕਰ ਤੇਰੀ
ਤਕੀਏ ਤੇ ਸਿਰ ਝੁਕਾਇਆ ਹੈ ਤੈਨੂੰ ਮੁਰਾਦ ਕਰ

ਸੂਰਜ ਦਾ ਟੁਕ  ਤਰਾਸ਼ਿਆਂ ਬਣਿਆ ਤੇਰਾ ਬਦਨ
ਚਿਹਰਾ ਤੇਰਾ ਬਣਾਇਆ ਹੈ ਚੰਦ ਨੂੰ ਖ਼ਰਾਦ ਕਰ

ਰੰਗ , ਰੂਪ , ਹੁਸਨ,ਹੋਂਦ ਦਾ ਤੂੰ ਸ਼ਾਹਕਾਰ ਹੈਂ
ਰਬ ਵੀ ਤਾਂ ਰਬ ਹੋਵਿਆ ਤੈਨੂੰ ਇਜਾਦ ਕਰ


No comments:

Post a Comment