Monday, January 30, 2012

ਉਸ ਦੀ ਭੈੜੀ ਰੁਆਣ ਦੀ ਆਦਤ


ਰਹੀ ਯਾਦਾਂ ਚਬਾਣ ਦੀ ਆਦਤ
ਦਿਲ ਨੂੰ ਆਪਣੇ ਹੀ ਖਾਣ  ਦੀ ਆਦਤ


ਘੋਰ ਉਦਾਸੀ ਤੇ ਫੇਰ ਤਪਦਾ ਜਨੂੰਨ
ਚੰਗੀ ਤਾਂ ਦਰਮਿਆਨ  ਦੀ ਆਦਤ


ਕੀ ਇਹ ਕੁਕਨੂਸ ਸਮਝ,ਗਿਰਝਾਂ ਜਹੇ
ਦੁਖ ਨੂੰ ਮੁੜ ਮੁੜ ਜੀਵਾਣ  ਦੀ  ਆਦਤ ?


ਰਾਤ ਨੂੰ, ਰੋ ਬਣਾਈ ਖੁਦ ਸ਼ਬਨਮ
ਫੁਲ ਦੇ ਅੱਖੀਂ ਸਜਾਣ  ਦੀ ਆਦਤ


ਅੱਖ ਨੂੰ ਹੰਝੂ ਵਹਾਣੇ ਸਿਖਲਾ ਗਈ
ਉਸ ਦੀ ਭੈੜੀ ਰੁਆਣ  ਦੀ ਆਦਤ


ਐ ਖੁਦਾ  ਹੁਕਮ ਤੇਰਾ,ਤੇਰੀ ਰਜ਼ਾ
ਪਰ ਇਹ ਦੁਖਦੇ ਦੁਖਾਣ  ਦੀ ਆਦਤ ?


ਸੋਚਦਾ ਹਾਂ ਕਿ ਕਲਮਾ ਪੜ ਲਈਏ
ਛੁੱਟੇ ਫਿਰ ਆਣ ਜਾਣ  ਦੀ ਆਦਤ


ਰੂਹ ਦੇ ਪੰਛੀ ਅਖੀਰ ਉੜ ਜਾਣਾ
ਆਲਣੇ ਪਰ ਬਣਾਣ  ਦੀ ਆਦਤ  ?

No comments:

Post a Comment