Wednesday, January 18, 2012

ਪੀੜ ਕਿਹੜੀ ਨੇ ਮੈਨੂੰ ਕੁਠਿਆ ਨਹੀਂ


ਹਾਂ ਤਾਂ ਬਰਬਾਦ ਚਲ ਜੇ ਮੁਕਿਆ ਨਹੀਂ 
ਇਕ ਜ਼ਰਾ ਵੀ ਤਾਂ  ਤੈਨੂੰ ਦੁਖਿਆ ਨਹੀਂ  

ਘਰ ਦੀ ਦੀਵਾਰ, ਖਿੜਕੀਆਂ ਤਕ ਵੀ
ਕੌਣ ਮੇਰਾ ਜੋ ਮੈਥੋਂ ਰੁਸਿਆ ਨਹੀਂ 

ਖੂਬ ਪਹਚਾਣਦੇ ਵੀ ਦੁਖ ਮੇਰਾ 
ਕੋਈ ਮੌਜੂ ਉੜਾਣੋਂ ਚੁਕਿਆ ਨਹੀਂ 

ਜੇ ਨਹੀਂ ਚੀਕ ਬਣ ਅਰਸ਼ੀਂ ਉਠਿਆ 
ਕਿਹੜਾ ਪਲ ਚੀਸ ਭਰ ਮੈਂ ਦੁਖਿਆ ਨਹੀਂ 

ਤਪਦੇ ਸੈਹਰਾ ਲਪੇਟ ਲਏ ਖੁਦ ਨੂੰ 
ਮੇਰੀ ਤਕਸੀਰ ਅਜੇ ਜੇ ਸੁਕਿਆ ਨਹੀਂ 

ਕਦ ਨ ,ਜੇ ਦੀਦੀਂ ਦਿਨ ਦਾ ਪਹਰਾ ਸੀ ,
ਸਿਰ ਸਿਰਾਹਣੀਂ ਦੇ ਰਾਤੀਂ ਡੁਸਿਆ ਨਹੀਂ 

ਕਦ ਸੀ ਵਾਰਾ ਮੁਕਾਣਾ ਇਕ ਝਟਕੇ 
ਪੀੜ ਕਿਹੜੀ ਨੇ ਮੈਨੂੰ ਕੁਠਿਆ ਨਹੀਂ 

ਅੰਦਰੋਂ ਤਾਰ ਤਾਰ ਹੋ ਚੁਕਿਆਂ
ਨਹੀਂ ਸਾਬਤ ਜੇ ਬਾਹਰੋਂ ਬੁਸਿਆ ਨਹੀਂ 

No comments:

Post a Comment