Wednesday, January 25, 2012

ਝਲਿਆ ਐ ਦਿਲਾ
ਝਲਿਆ ਐ ਦਿਲਾ !ਹੁਣ ਅੱਖਾਂ ਨੂੰ ਨਾ ਖਾਰੀ ਜਾ
ਛਡ ਵੀ ਅੜਿਆ ਐਵੇਂ ਨਾ ਝਲ ਖਿਲਾਰੀ ਜਾ

ਦੁਨਿਆ ਦਾ ਕੰਮ ਤਾਂ ਬਾਧਕ ਬਣਨਾ ਹੈ ਹਰ ਥਾਂ
ਜਿਸ ਤੇ ਤੂੰ ਵਾਰਨ ਆਇਆ ਹੈਂ ਜਿੰਦ ਵਾਰੀ ਜਾ

ਆਪਣੀ ਹੀ ਲਾਟ 'ਚ ਬਲਦੇ ਰਹਿਣਾ ਰਾਤਾਂ ਭਰ
ਦੀਵੇ ਦਾ ਕੰਮ ਹੈ , ਨ੍ਹੇਰੇ ਨੂੰ ਉਜਿਆਰੀ ਜਾ

ਬਾਂਹ ਫੈਲਾਏ ਅੰਬਰ ਦਾ ਕਰਜ਼ਾ ਤੇਰੇ ਤੇ
ਖੰਭ ਖੋਲ ਜ਼ਰਾ, ਕੋਈ ਉੱਚੀ ਮਾਰ ਉਡਾਰੀ,ਜਾ !

ਏਹੀ ਦੁਨੀਆ ਸਭ ਜਸ਼ਨ ਜੈਕਾਰੇ ਜਿੱਤਾਂ ਨੂੰ
ਕਿਸ ਪੁੱਛਣਾ ਏ,ਚਾਹੇ ਲੱਖਾਂ ਦਿਲ ਹਾਰੀ ਜਾ

ਹਰ ਇਕ ਦੇ ਬਸ ਦਾ ਹੁੰਦਾ ਤੇਗ ਉਠਾਣਾ ਨਹੀਂ
ਏਨਾ ਤੇ ਕਰ ਕੁਝ ਜ਼ਾਲਿਮ ਨੂੰ ਫਿਟਕਾਰੀ ਜਾ

No comments:

Post a Comment