Saturday, January 14, 2012

ਕੁੜੀਆਂ ਤੇ ਚਿੜੀਆਂ


ਕੁੜੀਆਂ ਤੇ ਚਿੜੀਆਂ




ਜ਼ਿਕਰ ਦੀ ਪੈੜ
ਫੇਰ ਪਹੁੰਚ ਜਾਂਦੀ ਹੈ
ਕੁੜੀਆਂ ਦੇ ਵਿਹੜੇ
ਗਲ ਜਦ ਵੀ ਹੁੰਦੀ ਹੈ
ਚਿੜੀਆਂ ਦੇ ਸਬਬ ਦੀ;
ਇਕ ਹੀ ਤੇ ਹੈ ਸ਼ਾਇਦ
ਸਿਲਸਿਲਾ
ਜੀਵਣਾ ਦੋਹਾਂ ਦਾ;

ਦੋ ਚੁੰਝਾਂ ਦੇ ਚੋਗ ਦੇ ਭਰਮ
ਅੜੁੰਗੀਆਂ ਜਾਂਦੀਆਂ ਨੇ
ਫੰਦਿਆਂ ਵਿਚ ਰਿਸ਼ਤਿਆਂ ਦੇ
ਤੇ ਫੇਰ
ਕੁਤਰ ਕੇ ਅਰਮਾਨ-ਖੰਭ
ਵਿਖਾਵੇ ਦੇ ਪਿੰਜਰੀਂ
ਝੁਠੇ ਸੰਬੰਧਾਂ ਦਾ ਇਸ਼ਤਹਾਰ ਬਣ
ਚਹਚਹਾਂਉਂਦੀਆਂ ਹਨ-
ਕੌਣ ਸੁਣਦਾ ਹੈ
ਕੁਰਲਾਹਟ ਇੱਥੇ
ਸੁਰ ਵਿਚ ਛੁਪੀ ਨੂੰ;

ਅਜ ਸੁਣਿਆ ਹੈ
ਕਿ ਪੰਜਾਬ ਦੀ ਧਰਤੀ
ਸੁੰਗੜ ਰਹੀ ਹੈ
ਚਿੜੀਆਂ ਦੇ ਵਸੇਵਿਆਂ ਦੀ,
ਆਧੁਨਿਕਤਾ ਨੂੰ ਸ਼ਾਇਦ ਨਹੀਂ
ਲੋੜ ਕੁਦਰਤ ਦੀ ਰਾਗਿਣੀ ਦੀ
'ਬਿਜਲਈ ਸੰਗੀਤ' ਦੇ ਭਰਮ ;
ਤਦ ਹੀ ਤੇ ਇਨਕਾਰੀ ਹੈ-
ਯਾ ਸ਼ਾਇਦ ਮਜਬੂਰ-
ਕੁੱਖ ਦੀ ਜ਼ਮੀਨ
ਕਲੀਆਂ ਦੇ ਪਣਪਣੇ ਲਈ;

ਹਾਂ
ਇਕ ਹੀ ਤੇ ਹੈ
ਕੁੜੀਆਂ ਤੇ ਚਿੜੀਆਂ
ਦੀ ਗਾਥਾ ਵੀ

No comments:

Post a Comment