Saturday, January 21, 2012

ਕਲ ਝਨਾਂ ਸਤਲੁਜ ਦੇ ਸੁਫਨੀਂ ਬਹੁੜਿਆ

ਉਸ ਦੀ ਅੱਖ ਵਿਚ ਦਰਦ ਦਾ ਇਹਸਾਸ ਸੀ
ਮਾਰੂਥਲ ਦੀ ਰੇਤ ਦੀ ਇਕ ਪਿਆਸ ਸੀ

ਚਿਹਰੇ ਤੇ ਚਿਪਕੇ ਸਲੇਟੀ ਹਾਦਸੇ
ਰੰਗਤਾਂ ਨੇ ਲੈ ਲਿਆ ਸੱਨਿਆਸ ਸੀ

ਵੇਚ ਅੱਜ ਹਾੜੀ ਜੋ ਘਰ ਮੁੜ ਪਹੁੰਚਿਆ
ਚੁਪ ਚੁਪੀਤਾ , ਜੇਬ ਵਿਚ ਸਲਫਾਸ ਸੀ

ਕਲ ਝਨਾਂ ਸਤਲੁਜ ਦੇ ਸੁਫਨੀਂ ਬਹੁੜਿਆ
ਪਾਣੀਆਂ ਤੇ ਤੈਰਦੀ ਅਰਦਾਸ ਸੀ

ਚਾਰ ਪਲ ਦੀ ਸੀ ਉਮਰ ਵਸਲਾਂ ਨੂੰ ਉੰਝ
ਦੇਰ-ਪਾ ਉਸ ਦੇ ਬਦਨ ਦੀ ਬਾਸ ਸੀ

ਹਰ ਕਦਮ ਹੀ ਦੂਰ ਜਾਂਦੇ ਦੇਖਿਆ
ਜਿਸ ਦੇ ਮੁੜਨੇ ਦਾ ਅਟਲ ਵਿਸ਼ਵਾਸ ਸੀ

-----csmann-082211-

2 comments:

  1. Like this one and all the magnificent poems that you compose.


    Reet

    ReplyDelete