Thursday, January 26, 2012

ਉਹ ਹੁਣੇ ਧੁਪ ਪਹਿਨ ਕੇ ਨਿਕਲਿਆ ਹੈ


ਕਿਉਂ ਪਤਾ ਨਈਂ ਸਹਿਮ ਕੇ ਨਿਕਲਿਆ ਹੈ
ਉਹ ਹੁਣੇ ਧੁਪ ਪਹਿਨ ਕੇ ਨਿਕਲਿਆ ਹੈ

ਸੀ ਮੁੱਦਤਾਂ ਤੋਂ ਜੋ ਪਿੰਜਰਿਆਂ ਅੰਦਰ
ਇਕ ਚਿੜੀ ਦੇ ਚਹਿਣ ਤੇ  ਨਿਕਲਿਆ ਹੈ

ਹਰ ਕਦਮ ਤੇ ਹੈ ਉਸ ਦੇ ਦੋ-ਚਿੱਤੀ
ਸੌ ਸੌ  ਅੰਜਾਮ ਵਹਿਮ ਕੇ ਨਿਕਲਿਆ ਹੈ

ਉੰਝ ਤਾਂ ਮੇਰੇ ਹੀ ਦਿਲ ਦਾ ਸੂਰਜ ਹੈ
ਕਦ ਉਹ ਮੇਰੇ ਕਹਿਣ ਤੇ   ਨਿਕਲਿਆ ਹੈ

ਬੁਰੇ ਹਾਲਾਤ ਦੇ ਰੂਹ ਤੇ ਆਪਣੀ
ਸੌ ਥਪੇੜੇ ਸਹਿਣ ਕੇ ਨਿਕਲਿਆ ਹੈ

ਸੀਤ ਹੋਇਆ ਚਿਰੋਂ ਪਲਕ ਬੱਦਲ
ਅਪਣੇ ਦਿਲ ਹੀ ਅਹਿਣ ਕੇ ਨਿਕਲਿਆ ਹੈ

ਦਿਲ ਬੁਝਾਂਦੇ ਦੇ ਨੈਣ-ਪਾਣੀ ਗਏ
ਅੱਗ ਦਾ ਦਰਿਆ ਲਹਿਣ ਤੇ  ਨਿਕਲਿਆ ਹੈ

ਦੁਖ ਦੀ,ਪੀੜਾ ਦੀ ,ਗਮ ਦੀ ,ਕਰਬਾਂ ਦੀ 
ਕੀ ਕੀ ਸ਼ਿੱਦਤ ਜ਼ਹਿਨ ਕੇ ਨਿਕਲਿਆ ਹੈ

No comments:

Post a Comment