Saturday, January 21, 2012

ਉਹ ਮੈਨੂੰ ਛੱਡ ਨਾ ਜਾਂਦਾ ਤਾਂ ਹੋਰ ਕੀ ਕਰਦਾ

ਨਸੀਬ ਬਦਲਿਆ ਇਕ ਅੱਖ ਦੇ ਫੋਰ ਕੀ ਕਰਦਾ
ਚਲਾ ਗਿਆ ਉਹ , ਮੇਰੇ ਦਿਲ ਦਾ ਸ਼ੋਰ ਕੀ ਕਰਦਾ

ਮੈਂ ਵੰਡਿਆ ਰਿਸ਼ਤਿਆਂ ਦਾ ਤੇ ਕਦੀ ਸਾਂ ਫਰਜ਼ਾਂ ਦਾ
ਉਹ ਮੈਨੂੰ ਛੱਡ ਨਾ ਜਾਂਦਾ ਤਾਂ ਹੋਰ ਕੀ ਕਰਦਾ

ਰਿਸ਼ਮ-ਪਿਆਸਾ ਸੀ ਮੁਦਤੋਂ , ਮੈਂ ਚੰਦ ਨਾ ਬਣ ਸਕਿਆ
ਉਡੀਕ ਮਾਰੀ ਉਡਾਰੀ ਚਕੋਰ ਕੀ ਕਰਦਾ

ਭਰੋਸੇ ਪ੍ਰੀਤ ਦੇ ਸੁੱਤਾ ,ਬਲੋਚ ਲੈ ਵੀ ਉੜੇ
ਥਲੀਂ ਹੈ ਭਟਕਦਾ ਰਹਿ ਕੇ ਭੰਬੋਰ ਕੀ ਕਰਦਾ

ਸੀ ਪੈਰ ਪੈਰ ਤੇ ਰੰਗੀਲੀ ਪੈਲ ਦੇ ਤਾਜਿਰ
ਸੀ ਰੰਗ ਰੰਗ ਕਲਹਿਰੀ ਉਹ ਮੋਰ ਕੀ ਕਰਦਾ

No comments:

Post a Comment