Friday, January 20, 2012

ਦਿਲ ਮੇਰਾ ਬੁਝ ਗਿਆ ਕਈ ਪਹਿਲਾਂ

ਲੇਖ ਮੂਜਬ ਗਿਆ ਕਈ ਪਹਿਲਾਂ
ਦਿਲ ਮੇਰਾ ਬੁਝ ਗਿਆ ਕਈ ਪਹਿਲਾਂ

ਮੌਤ ਦਾ ਹੰਸ ਉਮਰ ਦੇ ਸਰਵਰ
ਸਾਹ ਮੇਰੇ ਚੁਗ ਗਿਆ ਕਈ ਪਹਿਲਾਂ

ਚੁੱਪ ਕਰ ਗਮ ਲਪੇਟ ਲਏ ਦਿਲ ਨੂੰ
ਖੌਰੇ ਕੀ ਸੁਝ ਗਿਆ ਕਈ ਪਹਿਲਾਂ

ਕੀ ਜ਼ਮਾਨਾ ?ਨਾ ਜਾਣਾ ; ਖੁਦ ਆਪਣੀ
ਭੁਲ ਮੈਂ ਉਘ-ਸੁਘ ਗਿਆ ਕਈ ਪਹਿਲਾਂ

ਤੀਰ ਅੰਯਾਲਾ ਕੋਈ ਸੁੰਨਤਾ ਦਾ
ਸੀਨੇ ਵਿਚ ਖੁਭ ਗਿਆ ਕਈ ਪਹਿਲਾਂ

ਸ਼ੌਕ ਜਲਣੇ ਦਾ ਸਿਰਜ ਪਰਵਾਨਾ
ਲਾਟ ਵਲ ਰੁਝ ਗਿਆ ਕਈ ਪਹਿਲਾਂ

ਮੰਜ਼ਿਲਾਂ ਦੀ ਤਲਾਸ਼ ਕੌਣ ਕਰੇ
ਰਾਸਤੋਂ ਖੁਝ ਗਿਆ ਕਈ ਪਹਿਲਾਂ

ਕੀ ਸੀ? ਕਿੱਥੇ ਤੇ ਕਿਸ ਤਰਾਂ ? ਜਿੰਦ ਦਾ
ਕਿਤੇ ਤਾਂ ਕੁਝ ਗਿਆ ਕਈ ਪਹਿਲਾਂ

---csmann-010412--

No comments:

Post a Comment